ਪੰਜਾਬ

ਅਮਰੀਕਾ ਵੱਸਦੇ ਪੰਜਾਬੀ ਲੇਖਕ ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ  ਡਾ. ਸ ਪ ਸਿੰਘ, ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਕੌਮੀ ਮਾਰਗ ਬਿਊਰੋ | June 02, 2026 11:14 PM

ਲੁਧਿਆਣਾ-ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗੈਰ ਰਸਮੀ ਸਮਾਗਮ ਵਿੱਚ ਫਰੀਮਾਉਂਟ (ਅਮਰੀਕਾ )ਵੱਸਦੇ

ਪੰਜਾਬੀ ਲੇਖਕ ਸ. ਗੁਰਚਰਨ ਸਿੰਘ ਹੰਸਰਾ ਦਾ ਪਲੇਠਾ ਕਹਾਣੀ ਸੰਗ੍ਰਹਿ “ ਅਣਕਹੀਆਂ ਕਹਾਣੀਆਂ” ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਤੇ ਇਸ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਸ ਪ ਸਿੰਘ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਕਾਲਿਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ, ਮੈਂਬਰ ਸ. ਹਰਦੀਪ ਸਿੰਘ, ਜੀ ਜੀ ਐੱਨ ਆਈ ਐੰਮ ਟੀ ਦੇ ਡਾਇਰੈਕਟਰ ਪ੍ਰਿੰ. ਮਨਜੀਤ ਸਿੰਘ ਛਾਬੜਾ, ਚੇਤਨਾ ਪ੍ਰਕਾਸ਼ਨ ਦੇ ਮਾਲਕ ਤੇ ਪ੍ਰਸਿੱਧ ਕਵੀ ਸਤੀਸ਼ ਗੁਲਾਟੀ ਤੇ ਰਾਜਿੰਦਰ ਸਿੰਘ ਸੰਧੂ ਨੇ ਲੋਕ ਅਰਪਣ ਕੀਤਾ।
ਲੇਖਕ ਬਾਰੇ ਜਾਣਕਾਰੀ ਦੇਂਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਜਿਹੜੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਵਿੱਚ ਲਗਪਗ ਅੱਧੀ ਸਦੀ ਪਹਿਲਾਂ ਮੈਂ ਪੜ੍ਹਾਇਆ ਉੱਥੋਂ ਦੇ ਪੁਰਾਣੇ ਵਿਦਿਆਰਥੀ ਸ. ਗੁਰਚਰਨ ਸਿੰਘ ਹੰਸਰਾ ਦਾ ਕਹਾਣੀ ਸੰਗ੍ਰਹਿ ਅਸੀਂ ਸਭ ਦੋਸਤ ਮੇਰੀ ਪੜ੍ਹਾਈ ਵਾਲੇ ਕਾਲਿਜ ਵਿੱਚ ਅੱਜ ਲੋਕ ਅਰਪਣ ਕਰ ਰਹੇ ਹਾਂ।
ਡਾ. ਸ ਪ ਸਿੰਘ ਜੀ ਨੇ ਕਿਹਾ ਕਿ ਅਮਰੀਕਨ ਬੈਂਕਿੰਗ ਸਿਸਟਮ ਵਿੱਚ ਉਚੇਰੀ ਪਦਵੀ ਤੋਂ ਸੇਵਾਮੁਕਤ ਹੋਣ ਉਪਰੰਤ ਕਹਾਣੀ ਤੇ ਕਵਿਤਾ ਦੇ ਖੇਤਰ ਵਿੱਚ ਸਰਗਰਮ ਹੋਣਾ ਸ਼ੁਭ ਸ਼ਗਨ ਹੈ। ਇਸ ਕਿਤਾਬ ਵਿੱਚ ਯਾਦਾਂ ਆਧਾਰਿਤ ਕਹਾਣੀਆਂ ਭਾਵੇਂ ਪ੍ਰਮਾਣੀਕ ਰੂਪ ਸਰੂਪ ਵਾਲੀਆਂ ਨਾ ਹੋਣ ਪਰ ਇਨ੍ਹਾਂ ਵਿਚਲਾ ਕਥਾ ਰਸ ਸਾਡੀ ਚੇਤਨਾ ਨੂੰ ਹਲੂਣਦਾ ਹੈ। ਪ੍ਰਿੰ. ਮਨਜੀਤ ਸਿੰਘ ਛਾਬੜਾ ਨੇ ਇੱਕ ਅਰਥ ਸ਼ਾਸਤਰੀ ਵੱਲੋਂ ਸਾਹਿੱਤ ਖੇਤਰ ਵਿੱਚ ਧਰੇ ਕਦਮ ਦੀ ਸ਼ਲਾਘਾ ਕੀਤੀ।
ਕਾਲਿਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡੇ ਕਾਲਿਜ ਵਿੱਚ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਪਿਛਲੇ ਪੰਦਰਾਂ ਸਾਲ ਤੋਂ ਕਰਮਸ਼ੀਲ ਹੈ। ਉਸ ਵੱਲੋਂ ਇਸ ਕਿਤਾਬ ਬਾਰੇ ਖੋਜ ਪੱਤਰ ਵੀ ਲਿਖਵਾਏ ਜਾਣਗੇ।
ਧੰਨਵਾਦ ਦੇ ਸ਼ਬਦ ਬੋਲਦਿਆਂ ਪੁਸਤਕ ਦੇ ਪ੍ਰਕਾਸ਼ਕ ਸਤੀਸ਼ ਗੁਲਾਟੀ ਨੇ ਕਿਹਾ ਕਿ ਜ਼ਹੀਨ ਪਾਠਕ ਅਤੇ ਸੁਚੇਤ ਲੇਖਕ
ਗੁਰਚਰਨ ਸਿੰਘ ਹੰਸਰਾ ਕੋਲ ਅਥਾਹ ਸਿਰਜਣਸ਼ੀਲਤਾ ਹੈ।
ਗੁਰਚਰਨ ਸਿੰਘ ਹੰਸਰਾ ਦਾ ਜੱਦੀ ਪਿੰਡ ਕਮਾਲਪੁਰਾ (ਲੁਧਿਆਣਾ) ਹੈ। 15 ਅਪ੍ਰੈਲ 1955ਨੂੰ ਪ੍ਰਿੰ. ਬਲਬੀਰ ਸਿੰਘ ਸਪੁੱਤਰ ਡਾ. ਸੰਤ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਜਗੀਰ ਕੌਰ ਦੀ ਕੁੱਖੋਂ ਜਨਮੇ ਸ. ਹੰਸਰਾ ਨੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਓਂ ਤੋਂ ਗਰੈਜੂਏਸ਼ਨ 1974 ਵਿੱਚ ਕੀਤੀ। ਉਨ੍ਹਾਂ ਐਮ.ਏ. ਅਰਥਸ਼ਾਸਤਰ (Economics) ਡੀ.ਏ.ਵੀ. ਕਾਲਜ, ਜਲੰਧਰ ਤੋਂ 1976 ਵਿੱਚ ਕੀਤੀ।
ਸ. ਗੁਰਚਰਨ ਸਿੰਘ ਹੰਸਰਾ 1978 ਵਿੱਚ ਅਮਰੀਕਾ ਚਲੇ ਗਏ। ਉਨ੍ਹਾਂ ਵੈਲਸ ਫਾਰਗੋ ਬੈਂਕ ਵਿੱਚ 25 ਸਾਲ ਵਾਈਸ ਪ੍ਰੇਜ਼ੀਡੈਂਟ ਦੇ ਤੌਰ ’ਤੇ ਸੇਵਾ ਨਿਭਾਈ।
ਰਿਟਾਇਰਮੈਂਟ ਤੋਂ ਬਾਅਦ ਸਾਹਿਤਕ ਤੇ ਰਚਨਾਤਮਕ ਕਾਰਜਾਂ ਵੱਲ ਰੁਝਾਨ ਸ਼ੁਰੂ ਹੋਇਆ।
ਵਰਤਮਾਨ ਸਮੇਂ ਵੀ ਉਹ ਫ੍ਰੀਮਾਂਟ, ਕੈਲੀਫੋਰਨੀਆ (ਅਮਰੀਕਾ) ਵੱਸਦੇ ਹਨ। ਚੰਗੀ ਗੱਲ ਹੈ ਕਿ ਗੁਰਚਰਨ ਸਿੰਘ ਹੰਸਰਾ ਅਤੇ ਉਨ੍ਹਾਂ ਦੀ ਜੀਵਨ ਸਾਥਣ ਬਲਵਿੰਦਰ ਕੌਰ ਵੀ ਬਾਲ ਸਾਹਿੱਤ ਕਿਤਾਬਾਂ ਦੇ ਵੀ ਲੇਖਕ ਹਨ।

Have something to say? Post your comment

 
 
 
 

ਪੰਜਾਬ

ਜੂਨ 84 ਦੇ ਘੱਲੂਘਾਰੇ ਦੀ ਨਿਰਪੱਖ ਜਾਂਚ ਅਤੇ ਜਿੰਮੇਵਾਰ ਹਾਕਮਾਂ ਨੂੰ ਬਣਦੀਆਂ ਸਜਾਵਾਂ ਦਿੱਤੀਆਂ ਜਾਣ- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ

ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ

ਕਾਂਗਰਸ ਵੱਲੋਂ ਨੀਟ ਪੇਪਰ ਲੀਕ ਅਤੇ ਸੀਬੀਐਸਈ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ

11 ਜੇਈਈ ਕੁਆਲੀਫਾਇਰਾਂ ਨਾਲ ਪਟਿਆਲਾ ਜ਼ਿਲ੍ਹਾ ਸੂਬੇ ਵਿੱਚੋਂ ਰਿਹਾ ਮੋਹਰੀ: ਹਰਜੋਤ ਸਿੰਘ ਬੈਂਸ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ

ਜਦੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ ਦੇ ਰੂਲਸ ਐਂਡ ਰੈਗੂਲੇਸ਼ਨ ਸਾਹਮਣੇ ਆ ਜਾਣਗੇ ਤਾਂ ਭੁਲੇਖੇ ਦੂਰ ਹੋ ਜਾਣਗੇ -ਮੁੱਖ ਮੰਤਰੀ ਭਗਵੰਤ ਮਾਨ

ਗੈਂਗਸਟਰਾਂ ‘ਤੇ ਵਾਰ ਦਾ 133ਵਾਂ ਦਿਨ: ਪੰਜਾਬ ਪੁਲਿਸ ਵੱਲੋਂ 499 ਥਾਈਂ ਛਾਪੇਮਾਰੀ; 221 ਗ੍ਰਿਫ਼ਤਾਰ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮਨਰੇਗਾ ਯੂਨੀਅਨ ਨਾਲ ਕੀਤੀ ਮੁਲਾਕਾਤ; ਸਮਾਂਬੱਧ ਢੰਗ ਨਾਲ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ

ਸਰਕਾਰੀ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਏ.ਆਈ. ਵਿਸ਼ਾ ਪੜ੍ਹਾਇਆ ਜਾਵੇਗਾ: ਹਰਜੋਤ ਸਿੰਘ ਬੈਂਸ